factograf
PA

30 ਮਾਰਚ

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2026

30 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 89ਵਾਂ (ਲੀਪ ਸਾਲ ਵਿੱਚ 90ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 276 ਦਿਨ ਬਾਕੀ ਹਨ।

ਵਾਕਿਆ

  • 1282 – ਇਟਲੀ ਵਿੱਚ ਸਿਚੀਲੀਆ ਦੀ ਜਨਤਾ ਨੇ ਸਮਰਾਟ ਚਾਲਰਸ ਪਹਿਲਾ ਵਿਰੁੱਧ ਵਿਦਰੋਹ ਕੀਤਾ।
  • 1492 – ਸਪੇਨ ਤੋਂ ਯਹੂਦੀਆਂ ਨੂੰ ਹਟਾਉਣ ਦੇ ਹੁਕਮ 'ਤੇ ਸਮਰਾਟ ਫਰਡੀਨੈਂਡ ਅਤੇ ਮਹਾਰਾਣੀ ਈਸਾਬੇਲਾ ਨੇ ਦਸਤਖਤ ਕੀਤੇ।
  • 1689 – ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੱਕ ਨਾਨਕੀ ਦੇ ਨੇੜੇ, ਕੇਸਗੜ੍ਹ ਵਾਲੀ ਜਗ੍ਹਾ, ਨਵੇਂ ਪਿੰਡ ਦੀ ਮੋੜ੍ਹੀ ਗੱਡੀ। ਸਾਰੇ ਨੂੰ ਅਨੰਦਪੁਰ ਸਾਹਿਬ ਆਖਿਆ ਜਾਂਦਾ ਹੈ।
  • 1747 – ਗੁਰੂ ਕਾ ਚੱਕ ਵਿੱਚ ਰਾਮ ਰੌਣੀ ਕਿਲ੍ਹੇ ਦੀ ਨੀਂਹ ਰੱਖੀ ਗਈ।
  • 1822 – ਫ਼ਲੌਰਿਡਾ ਨੂੰ ਅਮਰੀਕਾ ਵਿੱਚ ਸ਼ਾਮਲ ਕੀਤਾ ਗਿਆ।
  • 1842 – ਡਾ. ਕ੍ਰਾਵਫੋਰਡ ਲਾਂਗ ਨੇ ਪਹਿਲੀ ਵਾਰ ਈਥਰ ਦੀ ਵਰਤੋਂ ਏਨੀਸਥੇਸੀਯਾ ਲਈ ਕੀਤੀ।
  • 1856 – ਰੂਸ ਦੇ ਪੈਰਿਸ ਸ਼ਾਂਤੀ ਸਮਝੌਤਾ 'ਤੇ ਦਸਤਖਤ ਨਾਲ ਕ੍ਰੀਮੀਆ ਯੁੱਧ ਖਤਮ ਹੋਇਆ।
  • 1867 – ਅਮਰੀਕਾ ਨੇ ਰੂਸ ਤੋਂ ਅਲਾਸਕਾ ਦਾ ਇਲਾਕਾ 72 ਲੱਖ ਡਾਲਰ ਵਿੱਚ ਖ਼ਰੀਦ ਲਿਆ ਯਾਨੀ ਕਿ ਹਰ ਏਕੜ ਲਈ 4.78 ਡਾਲਰ ਤੇ 92 ਸਾਲ ਮਗਰੋਂ 3 ਜਨਵਰੀ, 1959 ਦੇ ਦਿਨ ਇਸ ਨੂੰ ਅਮਰੀਕਾ ਦਾ 49ਵਾਂ ਸੂਬਾ ਬਣਾ ਦਿਤਾ ਗਿਆ।
  • 1870 – ਅਮਰੀਕਨ ਕਾਂਗਰਸ ਨੇ 15ਵੀਂ ਸੋਧ ਰਾਹੀਂ ਮੁਲਕ ਵਿੱਚ ਰਹਿਣ ਵਾਲੇ ਹਰ ਨਸਲ ਦੇ ਬੰਦਿਆਂ ਨੂੰ ਵੋਟ ਦਾ ਹੱਕ ਦਿਤਾ।
  • 1893 – ਬ੍ਰਿਟੇਨ ਵਿੱਚ ਥਾਮਸ ਐਫ. ਬੇਯਰਡ ਨੂੰ ਪਹਿਲੀ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਗਿਆ।
  • 1919 – ਭਾਰਤ ਵਿੱਚ ਸੁਤੰਤਰਤਾ ਸੰਗ੍ਰਾਮ ਦੌਰਾਮ ਮਹਾਤਮਾ ਗਾਂਧੀ ਨੇ ਰੋਲਟ ਐਕਟ ਦਾ ਵਿਰੋਧ ਕਰਨ ਦਾ ਐਲਾਨ ਕੀਤਾ।
  • 1919 – ਬੈਲਜ਼ਿਅਮ ਦੀ ਸੈਨਾ ਨੇ ਜਰਮਨੀ ਡੁਸੇਲਡਾਫ ਸ਼ਹਿਰ 'ਤੇ ਕਬਜ਼ਾ ਕੀਤਾ ਸੀ।
  • 1919 – ਗੱਜਣ ਸਿੰਘ ਲੁਧਿਆਣਾ ਤੇ ਕੌਂਸਲ ਦੇ ਹੋਰ ਸਿੱਖ ਮੈਂਬਰਾਂ ਵਲੋਂ ਸਿੱਖਾਂ ਦੀ ਇੱਕ ਸਿਆਸੀ ਜਥੇਬੰਦੀ ਬਣਾਉਣ ਦਾ ਫ਼ੈਸਲਾ ਕੀਤਾ ਮਗਰੋਂ ਇਸ ਕੋਸ਼ਿਸ਼ ਹੇਠ 'ਸਿੱਖ ਲੀਗ' ਕਾਇਮ ਹੋਈ ਸੀ।
  • 1925 – ਸਟਾਲੀਨ ਨੇ ਯੂਗੋਸਲਾਵੀਆ ਵਿੱਚ ਗੈਰ ਸਰਬੀਆਈ ਲੋਕਾਂ ਦੇ ਅਧਿਕਾਰਾਂ ਦਾ ਸਮਰਥਨ ਕੀਤਾ।
  • 1947 – ਬ੍ਰਿਟਿਸ਼ ਇੰਡੀਆ ਦਾ ਆਖ਼ਰੀ ਵਾਇਸਰਾਏ ਲਾਰਡ ਮਾਊਂਟਬੈਟਨ ਅਪਣਾ ਅਹੁਦਾ ਸੰਭਾਲਣ ਵਾਸਤੇ ਦਿੱਲੀ ਪੁੱਜਾ।
  • 1949 – ਭਾਰਤ ਦੇ ਰਾਜਸਥਾਨ ਸੂਬੇ ਦਾ ਗਠਨ ਹੋਇਆ ਸੀ। ਜੈਪੁਰ, ਰਾਜਸਥਾਨ ਦੀ ਰਾਜਧਾਨੀ ਬਣੀ।
  • 1950 – ਮਰਰੇ ਹਿਲ ਨੇ ਫੋਟੋ ਟਰਾਂਜਿਸਟਰ ਦੀ ਖੋਜ ਕੀਤੀ ਸੀ।
  • 1953 – ਮਹਾਨ ਵਿਗਿਆਨਕ ਅਲਬਰਟ ਆਇੰਸਟੀਨ ਨੇ ਯੂਨੀਫਾਈਡ ਫੀਲਡ ਥਿਊਰੀ 'ਚ ਸ਼ੋਧ ਦਾ ਐਲਾਨ ਕੀਤਾ।
  • 1963 – ਫਰਾਂਸ ਨੇ ਅਲਜ਼ੀਰੀਆ ਦੇ ਇਕਰ ਇਲਾਕੇ 'ਚ ਭੂਮੀਗਤ ਪ੍ਰਮਾਣੂੰ ਪ੍ਰੀਖਣ ਕੀਤਾ ਕੀਤਾ ਸੀ।
  • 1981 – ਅਮਰੀਕਾ ਦੇ ਪ੍ਰੈਜ਼ੀਡੈਂਟ ਰੌਨਲਡ ਰੀਗਨ 'ਤੇ ਡਬਲਯੂ ਹਿੰਕੀ ਜੂਨੀਅਰ ਨੇ ਗੋਲੀ ਚਲਾਈ। ਰੀਗਨ ਦੀ ਜਾਨ ਤਾਂ ਬਚ ਗਈ, ਪਰ ਉਸ ਦੇ ਫੇਫੜਿਆਂ 'ਤੇ ਅਸਰ ਹੋਇਆ।
  • 1992 – ਸਤਿਆਜੀਤ ਰੇਅ ਨੂੰ ਅਕਾਦਮੀ ਇਨਾਮ ਨਾਲ ਨਵਾਜ਼ਿਆ ਗਿਆ।
  • 1998 – ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਰੌਲਜ਼ ਰਾਇਸ ਕਾਰ ਫ਼ੈਕਟਰੀ ਨੂੰ ਬੀ.ਐਮ.ਡਬਲਯੂ. ਕੰਪਨੀ ਨੇ 57 ਕਰੋੜ ਡਾਲਰ ਵਿੱਚ ਖ਼ਰੀਦ ਲਿਆ।

ਜਨਮ

ਮੌਤ

Read next

In 204 languages

paаԥсшәаAfrikaansAlemannischалтай тилአማርኛaragonésالعربيةالدارجةمصرىঅসমীয়াasturianuаварazərbaycancaбашҡортсаBasa BaliBoarischžemaitėškaBikol Centralбеларуская (тарашкевіца)беларускаябългарскиभोजपुरीBanjarပအိုဝ်ႏဘာႏသာႏবাংলাབོད་ཡིགবিষ্ণুপ্রিয়া মণিপুরীbrezhonegbosanskiBatak Mandailingбуряадcatalà閩東語 / Mìng-dĕ̤ng-ngṳ̄нохчийнCebuanoکوردیcorsuqırımtatarcačeštinakaszëbscziчӑвашлаCymraegdanskDeutschZazakiދިވެހިބަސްΕλληνικάemiliàn e rumagnòlEnglishEsperantoespañoleestieuskaraestremeñuفارسیsuomivõroføroysktfrançaisarpetanNordfriiskfurlanFryskGaeilgeGagauz贛語GàidhliggalegoAvañe'ẽBahasa HulontaloગુજરાતીGaelg客家語 / Hak-kâ-ngîעבריתहिन्दीFiji HindihrvatskihornjoserbsceKreyòl ayisyenmagyarհայերենԱրեւմտահայերէնinterlinguaBahasa IndonesiaInterlingueIgboIlokanoгӀалгӀайIdoíslenskaitaliano日本語la .lojban.JawaქართულიQaraqalpaqshaTaqbaylitқазақшаಕನ್ನಡ한국어перем комиکٲشُرRipoarischkurdîкомиLatinaLëtzebuergeschлезгиLimburgsLigurelombardlingálaລາວlietuviųlatviešuमैथिलीBasa BanyumasanMalagasyолык мариймакедонскиമലയാളംмонголमराठीBahasa Melayuမြန်မာဘာသာэрзяньمازِرونیNapulitanoNedersaksiesPlattdüütschनेपाल भाषाNederlandsnorsk nynorsknorskNouormandSesotho sa Leboaoccitanlivvinkarjalaଓଡ଼ିଆиронKapampanganPapiamentupolskiپنجابیΠοντιακάپښتوportuguêsRuna Simiromânăрускирусскийрусиньскыйसंस्कृतम्саха тылаsicilianuScotsdavvisámegiellasrpskohrvatski / српскохрватскиတႆးසිංහලSimple EnglishslovenčinaslovenščinaGagana SamoaanarâškielâchiShonashqipсрпски / srpskiSeelterskSundasvenskaKiswahiliślůnskiதமிழ்తెలుగుтоҷикӣไทยTürkmençeTagalogtolışiTürkçeтатарча / tatarçaудмуртукраїнськаاردوoʻzbekcha / ўзбекчаvènetoTiếng ViệtWest-VlamsVolapükwalonWinaray吴语хальмгმარგალურიייִדישYorùbáVahcuenghZeêuwsⵜⴰⵎⴰⵣⵉⵖⵜ ⵜⴰⵏⴰⵡⴰⵢⵜ閩南語 / Bân-lâm-gí粵語中文

Text from Wikipedia, CC BY-SA 4.0 · Source article