ਵਾਕਿਆ
- 1030 – ਭਾਰਤ 'ਤੇ ਲਗਾਤਾਰ ਹਮਲਾ ਕਰਨ ਵਾਲਾ ਸੁਲਤਾਨ ਮਹਿਮੂਦ ਗਜ਼ਨਵੀ ਦਾ ਅਫਗਾਨਿਸਤਾਨ ਦੇ ਗਜਾਨਾ 'ਚ ਦਿਹਾਂਤ ਹੋਇਆ।
- 1492 – ਯੂਰਪੀ ਦੇਸ਼ ਸਪੇਨ ਨੇ ਸਾਰੇ ਯਹੂਦੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਐਲਾਨ ਕੀਤਾ।
- 1527 – ਇੰਗਲੈਂਡ ਅਤੇ ਫਰਾਂਸ ਨੇ ਵੇਸਟਮਿੰਸਟਰ ਸੰਧੀ 'ਤੇ ਦਸਤਖਤ ਕੀਤਾ।
- 1563 – ਚਾਰਲਸ ਪਸ਼ਠਮ ਦੇ ਆਦੇਸ਼ ਤੋਂ ਬਾਅਦ ਯਹੂਦੀਆਂ ਨੂੰ ਫਰਾਂਸ ਤੋਂ ਕੱਢਿਆ ਗਿਆ।
- 1789 – ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ ਆਹੁਦਾ ਸੰਭਾਲਿਆ।
- 1838 – ਨਿਕਾਰਾਗੁਆ ਨੇ ਮੱਧ ਅਮਰੀਕੀ ਗਣਰਾਜ ਤੋਂ ਸੁਤੰਤਰਤਾ ਹਾਸਲ ਕੀਤੀ।
- 1908 – ਕ੍ਰਾਂਤੀਕਾਰੀ ਖੁਦੀਰਾਮ ਬੋਸ ਅਤੇ ਪ੍ਰਫੁੱਲ ਚਾਕੀ ਨੇ ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ 'ਚ ਮੈਜਿਸਟ੍ਰੇਟ ਕਿੰਗਸਫੋਰਡ ਨੂੰ ਮਾਰਨ ਲਈ ਬੰਬ ਸੁੱਟਿਆ ਮੰਦਭਾਗੀ ਇਸ ਹਮਲੇ 'ਚ 2 ਨਿਰਦੋਸ਼ ਔਰਤਾਂ ਮਾਰੀਆਂ ਗਈਆਂ।
- 1936 – ਮਹਾਤਮਾ ਗਾਂਧੀ ਨੇ ਮਹਾਰਾਸ਼ਟਰ ਦੇ ਵਰਧਾ ਸਥਿਤ ਸੇਵਾਗ੍ਰਾਮ ਆਸ਼ਰਮ 'ਚ ਆਪਣੀ ਰਿਹਾਇਸ਼ ਬਦਲਣ ਦਾ ਫੈਸਲਾ ਕੀਤਾ।
- 1962 – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਹੋਈ।
ਜਨਮ
ਮੌਤ
- 1837 – ਜਮਰੌਦ ਦੀ ਲੜਾਈ 'ਚ ਕਿਲ੍ਹਾ ਜਮਰੌਦ ਵਿੱਚ ਹਰੀ ਸਿੰਘ ਨਲੂਆ ਦੀ ਸ਼ਹੀਦੀ।
- 1945 – ਜਰਮਨੀ ਦੇ ਡਿਕਟੇਟਰ ਅਡੋਲਫ ਹਿਟਲਰ ਨੇ ਦੂਜੀ ਸੰਸਾਰ ਜੰਗ ਵਿੱਚ ਹਾਰ ਤੋਂ ਬਾਅਦ ਬਰਲਿਨ ਵਿੱਚ ਆਤਮ ਹਤਿਆ ਕੀਤੀ।